। November 15.2021
ਅਗਲੇ ਹਫ਼ਤੇ 580 ਸਾਲ ਬਾਅਦ
ਦੁਨੀਆਂ ਦਾ ਸਭ ਤੋਂ ਲੰਬਾ ਚੰਦ ਗ੍ਰਹਿਣ ਲੱਗਣ ਜਾ ਰਿਹਾ ਹੈ।
ਇਹ ਗ੍ਰਹਿਣ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਕੇਂਦਰੀ ਏਸੀਆ, ਪੈਸਿਫ਼ਿਕ ਖੇਤਰ ਅਤੇ ਉੱਤਰ-ਪੂਰਬੀ ਭਾਰਤ ਵਿੱਚ ਦੇਖਿਆ ਜਾਵੇਗਾ।
ਖ਼ਬਰ ਵੈਬਸਾਈਟ ਮਿੰਟ ਮੁਤਾਬਕ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਅੰਸ਼ਿਕ ਚੰਦਰਮਾ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਗ੍ਰਹਿਣ 18-19 ਨਵੰਬਰ ਦੀ ਦਰਮਿਆਨੀ ਰਾਤ ਨੂੰ ਦੇਖਿਆ ਜਾਵੇਗਾ।
ਐਮਪੀ ਬਿਰਲਾ ਪਲੈਨੇਟੇਰੀਅਮ ਦੇ ਨਿਰਦੇਸ਼ਕ ਰਿਸਰਚ ਦੇਬੀਪ੍ਰਸੋਦ ਦੁਰਈ ਨੇ ਖ਼ਬਰ ਏਜੰਸੀ ਪੀਟੀਆਈਈ ਨੂੰ ਦੱਸਿਆ ਕਿ ਭਾਰਤ ਵਿੱਚ ਇੱਕ ਅਲੌਕਿਕ ਦ੍ਰਿਸ਼ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਵਿੱਚ ਇਸ ਨੂੰ ਪੂਰਬੀ ਦਿਸਹੱਦੇ ਉੱਪਰ ਦੇਖਿਆ ਜਾ ਸਕੇਗਾ।
ਇਹ ਵੀ ਪੜ੍ਹੋ:👇
ਇਸ ਤੋਂ ਪਹਿਲਾਂ ਇੰਨੀ ਲੰਬੇ ਸਮੇਂ ਲਈ 18 ਫ਼ਰਵਰੀ, 1440 ਨੂੰ ਚੰਦਰਮਾ ਧਰਤੀ ਦੇ ਪਰਛਾਵੇਂ ਥੱਲੇ ਆਇਆ ਸੀ। ਅਗਲੀ ਵਾਰ ਇਹ ਵਰਤਾਰਾ ਅੱਠ ਫ਼ਰਵਰੀ, 2669 ਨੂੰ ਦੇਖਿਆ ਜਾਵੇਗਾ।