ਆਟੋ ਚਾਲਕਾਂ ਕਾਰਣ ਹੋ ਰਹੇ ਹਨ ਰੋਜ ਹਾਦਸੇ। ਪੁਲਿਸ ਪ੍ਰਸ਼ਾਸਨ ਸੁਤਾ ਕੁੰਭਕਰਣ ਦੀ ਨੀੰਦ
ਜੰਡਿਆਲਾ ਗੁਰੂ ( ਜੀਵਨ ਸਰਮਾਂ) ਹਰ ਰੋਜ਼ ਦੇਖਣ ਨੂੰ ਮਿਲ ਰਿਹਾ ਹੈ ਕਿ ਆਟੋ ਚਾਲਕ ਰੋਜ਼ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ।ਥੋੜੇ ਦਿਨਾਂ ਪਹਿਲਾਂ ਸਟੇਟ ਮੀਡੀਆ ਕਲੱਬ ਦਾ ਪ੍ਧਾਨ ਜੀਵਨ ਸ਼ਰਮਾ ਆਪਣੀ ਪਤਨੀ ਅਤੇ ਆਪਣੀ ਛੋਟੀ ਬੱਚੀ ਨਾਲ ਦਿਵਾਈ ਲੈਣ ਲਈ ਜੰਡਿਆਲਾ ਗੁਰੂ ਰਘੂਨਾਥ ਨਾਥ ਕਾਲਜ਼ ਤੋ ਸਰਾਂ ਰੋਡ ਅੰਮਿ੍ਤਸਰ ਵੱਲ ਜਾ ਰਹਿ ਸਨ ਤੇ ਰਸਤੇ ਵਿਚ ਜੋਤੀਸਰ ਦਾ ਮੋੜ ਪਾਰ ਕਰਨ ਲਗਿਆਂ ਅਚਾਨਕ ਪਿਛੋ ਇਕ ਆਟੋ ਚਾਲਕ ਨੇ ਓਵਰ ਟੇਕ ਕਰਦਿਆ ਜੀਵਨ ਸ਼ਰਮਾ ਨੂੰ ਸਾਈਡ ਮਾਰ ਦਿਤੀ ਜੋ ਕਿ ਆਪਣੇ ਮੋਟਰ ਸਾਈਕਲ ਤੇ ਜਾ ਰਹੇ ਸਨ ਟੱਕਰ ਵਜਦੇ ਹੀ ਜੀਵਨ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਤੇ ਛੋਟੀ ਬੱਚੀ ਸੜਕ ਤੇ ਡਿਗ ਪਏ ਤੇ ਆਟੋ ਚਾਲਕ ਮੋਕੇ ਦਾ ਫਾਇਦਾ ਉਠਾਉਦੇ ਹੋਏ ਆਟੋ ਪੂਰੀ ਤੇਜ਼ੀ ਨਾਲ ਭਜਾ ਕੇ ਲੈ ਗਿਆ ਜੋ ਕੀ ਆਟੋ ਫੁੱਲ ਲੋਡ ਕੀਤਾ ਹੋਇਆ ਸੀ। ਜੀਵਨ ਸ਼ਰਮਾ ਦੇ ਕਾਫੀ ਸੱਟਾਂ ਲੱਗ ਗਈਆਂ ਤੇ ਛੋਟੀ ਬੱਚੀ ਨੂੰ ਵੀ ਰੰਗੜਾ ਲੱਗ ਗਈਆਂ ਤੇ ਵਾਲ ਵਾਲ ਬਚੇ। ਆਟੋ ਚਾਲਕ ਇਨਾਂ ਦੀਆਂ ਨਜ਼ਰਾਂ ਤੋ ਬੱਚ ਨਿਕਲਿਆ । ਆਟੋ ਚਾਲਕ ਸਿਰਫ ਆਪਣੀ ਸਵਾਰੀ ਨੂੰ ਮਹਤਵ ਦੇਂਦੇ ਹਨ ਭਾਵੇ ਕੋਈ ਹਾਦਸਾ ਵਾਪਰ ਜਾਵੇ ਉਨਾਂ ਨੂੰ ਉਸ ਬਾਰੇ ਕੋਈ ਮਤੱਲਬ ਨਹੀ।ਇਥੇ ਇਹ ਦੱਸਣਯੋਗ ਹੈ ਕਿ ਛੋਟੇ ਨਬਾਲਗ ਬੱਚੇ ਜੋ ਕਿ ਆਟੋ ਚਲਾ ਰਹੇ ਹਨ ਜਿਨ੍ਹਾਂ ਕੋਲ ਲਾਇਸੰਸ ਵੀ ਨਹੀਂ ਹੈ ਉਪਰੋਂ ਉਚੀ ਅਵਾਜ਼ ਵਿੱਚ ਸਾਊਂਡ ਲਗਾਕੇ ਬਜਾਰਾਂ ਵਿੱਚ ਆਟੋ ਘੁਮਾਉਂਦੇ ਹਨ। ਜਿਸ ਬਾਰੇ ਪੁਲਿਸ ਪ੍ਸਾਸਨ ਕੋਈ ਵੀ ਧਿਆਨ ਨਹੀ ਦੇ ਰਿਹਾ। ਇਸ ਬਾਰੇ ਪੱਤਰਕਾਰ ਭਾਈਚਾਰੇ ਵਲੋਂ ਡੀ.ਐਸ.ਪੀ ਜੰਡਿਆਲਾ ਨੂੰ ਇਤਲਾਹ ਦਿਤੀ ਗਈ ਕਿ ਆਟੋ ਚਾਲਕ ਦੇ ਯੂਨੀਅਨ ਨੂੰ ਬੁਲਾ ਕੇ ਉਨਾਂ ਨੂੰ ਹਦਾਇਤ ਕੀਤੀ ਜਾਵੇ ਤੇ ਬਜ਼ਾਰ ਵਿਚ ਸਪੀਡ ਲਿਮਿਟ ਦੇ ਬੋਰਡ ਲਗਾਏ ਜਾਣ। ਪਰ ਅਫਸੋਸ ਗੱਲ ਕਿ ਪ੍ਸਾਸ਼ਨ ਇਸ ਵੱਲ ਧਿਆਨ ਨਹੀ ਦੇ ਰਿਹਾ ਸ਼ਾਇਦ ਪ੍ਸਾਸ਼ਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ । ਜੀਵਨ ਸ਼ਰਮਾ ਨੇ ਦਸਿਆ ਕੇ ਮੇਰੇ ਤੋ ਬਾਦ ਇੱਕ ਹੋਰ ਹਾਦਸਾ ਵਾਪਰਿਆ ਹੈ ਉਸ ਨੂੰ ਵੀ ਆਟੋ ਚਾਲਕ ਸਾਈਡ ਮਾਰ ਕੇ ਆਟੋ ਭੱਜਾ ਕੇ ਲੈ ਗਿਆ ਜਿਸ ਦਾ ਕੋਈ ਪਤਾ ਨਹੀ ਲਗ ਪਾਇਆ। ਜੀਵਨ ਸ਼ਰਮਾ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਪੱਤਰਕਾਰ ਭਾਈਚਾਰਾ ਡੀ.ਐਸ.ਪੀ ਨੂੰ ਮਿਲ ਕੇ ਇਸ ਸਬੰਧ ਵਿੱਚ ਮੰਗ ਪਤੱਰ ਦੇਵੇਗਾ ਤੇ ਇਸ ਬਾਰੇ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿ ਸਪੀਡ ਲਿਮਟ ਤਹਿ ਕਰਕੇ ਬੋਰਡ ਲਗਾਏ ਜਾਣ ਅਤੇ ਜੇ ਕੋਈ ਰੂਲਾਂ ਦੀ ਉਲੰਘਨਾ ਕਰਦਾ ਹੈ ਤਾਂ ਉਸ ਵਿਰੁਧ ਕਾਨੂੰਨੀ ਕਾਰਵਾਹੀ ਕੀਤੀ ਜਾਵੇ ਤੇ ਲੋਕਾਂ ਦੀ ਜਾਣ ਬਚਾਈ ਜਾ ਸਕੇ। ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਸਰਾਂ ਰੋਡ ਅਤੇ ਵਾਲਮੀਕਿ ਚੋਂਕ ਵਿੱਚ ਆਟੋ ਚਾਲਕ ਚੌਕ ਨੂੰ ਆਪਣੀ ਜ਼ੱਦੀ ਜਾਇਦਾਦ ਸਮਝ ਕੇ ਉਥੇ ਕਾਫੀ ਰਸ਼ ਪਾ ਦਿੰਦੇ ਹਨ ਜਿਥੇ ਆਮ ਪਬਲਿਕ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਕੋਈ ਇਹਨਾਂ ਆਟੋ ਚਾਲਕਾਂ ਨੂੰ ਸਾਈਡ ਤੇ ਕਰਨ ਲਈ ਕਹਿੰਦਾ ਹੈ ਪਰ ਆਟੋ ਚਾਲਕ ਆਪਣੀ ਜਗਾਂ ਤੋ ਟਸ ਤੋ ਮਸ ਨਹੀ ਹੁੰਦੇ ਅਗੋ ਉਸ ਨੂੰ ਅੱਖਾਂ ਦਿਖਾਉਦੇ ਹਨ ਕਿ ਜਾ ਜੋ ਕਰਨਾ ਕਰ ਲੇ ਸਾਡੀ ਤੇ ਯੂਨੀਅਨ ਹੈ ਅਸੀ ਜੋ ਮਰਜ਼ੀ ਕਰ ਸਕਦੇ ਹਾਂ।ਇਸ ਮੌਕੇ ਪੱਤਰਕਾਰ ਮਨਜੀਤ ਸਿੰਘ ਮਿੰਟੂ,ਕਰਨ ਥਿੰਦ ਪੈ੍ਸ ਸਕੱਤਰ ,ਮਨਜੀਤ ਸਿੰਘ ਢਿਲੋ ਸਲਾਹਕਾਰ ,ਅਮਨ ਸ਼ਰਮਾ ਪੱਤਰਕਾਰਾਂ,ਗਗਨਦੀਪ ਕੌਰ , ਸੁਖਰਾਜ਼ ਸਿੰਘ, ਸੰਬੋਧ ਕੁਮਾਰ, ਨਿਰਮਲ ਸਿੰਘ ਮੱਲੀ, ਸੁਖਵਿੰਦਰ ਸਿੰਘ ਮਾਲੋਵਾਲ, ਦੀਪਕ ਕੁਮਾਰ, ਬਲਰਾਜ ਸਿੰਘ ਤਲਾਵਾਂ, ਮੰਗਲ ਸਿੰਘ,ਕਸਮੀਰ ਸਿੰਘ ਆਦਿ ਹਾਜ਼ਰ ਸਨ।